ਹਜ਼ਾਰਾਂ ਹੱਥਾਂ ਨੇ ਕੀਤੀ ਹੱਥ ਦੀ ਜਿੱਤ ਪੱਕੀ ,
ਰੋਡ ਸ਼ੋਅ ਨੇ ਵਰਕਰਾਂ ਅੰਦਰ ਭਰਿਆ ਨਵਾਂ ਜੋਸ਼
“ਲੁਧਿਆਣਾ ਪੱਛਮੀ ਕਾ ਆਗੂ ਕੈਸਾ ਹੋ
ਭਾਰਤ ਭੂਸ਼ਣ ਆਸ਼ੂ ਜੈਸਾ ਹੋ “
ਦੇ ਨਾਅਰਿਆਂ ਨਾਲ ਗੂੰਜਿਆ ਅਸਮਾਨ

ਰੋਡ ਸ਼ੋਅ ਵਿੱਚ ਭੀੜ ਵੇਖ ਆਸ਼ੂ ਨੇ ਕਿਹਾ ਲੋਕ ਵਿਰੋਧੀ ਸਰਕਾਰ ਵਿਰੁੱਧ ਗੁੱਸੇ ਦੀ ਭੜਕ ਰਹੀ ਹੈ ਜਵਾਲਾ

ਹਾਰ ਦੇਖ ਕੇ ਕੇਜਰੀਵਾਲ ਅਤੇ ਭਗਵੰਤ ਮਾਨ ਚੋਣ ਮੈਦਾਨ ਛੱਡ ਭੱਜੇ ,,
ਰੋਡ ਸ਼ੋਅ ਨੇ ਕੀਤੀ ਆਸ਼ੂ ਦੀ ਜਿੱਤ ਪੱਕੀ – ਚਰਨਜੀਤ ਚੰਨੀ

ਕਿਹਾ, ਆਮ ਆਦਮੀ ਪਾਰਟੀ ਨਹੀਂ, ਸਗੋਂ ਚੋਣਾਂ ਲੜ ਰਹੀ ਹੈ ਸਰਕਾਰੀ ਮਸ਼ੀਨਰੀ

ਲੁਧਿਆਣਾ ( 17 ਜੂਨ )
ਵਿਧਾਨ ਸਭਾ ਹਲਕਾ ਪੱਛਮੀ ਤੋਂ ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਰੋਡ ਸ਼ੋਅ ਵਿੱਚ ਮੰਗਲਵਾਰ ਨੂੰ ਤਿਰੰਗੇ ਝੰਡੇ ਲੈ ਕੇ ਹਜ਼ਾਰਾਂ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਕਾਂਗਰਸ ਦੀ ਜਿੱਤ ਦਾ ਸੁਨੇਹਾ ਘਰ-ਘਰ ਤੱਕ ਪੰਹੁਚਾਇਆ। ਗੱਡੀ ਵਿੱਚ ਸਵਾਰ ਭਾਰਤ ਭੂਸ਼ਣ ਆਸ਼ੂ ਦਾ ਸਥਾਨਕ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ। ਵਿਧਾਨ ਸਭਾ ਪੱਛਮੀ ਹਲਕੇ ਦਾ ਵਿਧਾਇਕ ਕਿਹੋ ਜਿਹਾ ਹੋਣਾ ਚਾਹੀਦਾ ਹੈ, ਭਾਰਤ ਭੂਸ਼ਣ ਆਸ਼ੂ ਜਿਹਾ ਹੋਣਾ ਚਾਹੀਦਾ ਹੈ ਅਸਮਾਨ ਛੂੰਹਦੇ ਗਰਜਦੇ ਜ਼ੋਰਦਾਰ ਨਾਅਰਿਆਂ ਵਿਚਕਾਰ ਆਯੋਜਿਤ ਰੋਡ ਸ਼ੋਅ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ, ਸਹਿ-ਇੰਚਾਰਜ ਰਵਿੰਦਰ ਡਾਲਵੀਆ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਮੈਂਬਰ ਪਾਰਲੀਮੈਂਟ ਕਿਸ਼ੋਰੀ ਲਾਲ ਸ਼ਰਮਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਪ੍ਰਗਟ ਸਿੰਘ, ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰਮਿੰਦਰ ਅਮਲਾ, ਸਾਬਕਾ ਵਿਧਾਇਕ ਇੰਦਰਜੀਤ ਬੁਲਾਰੀਆ ਸਮੇਤ ਹਜ਼ਾਰਾਂ ਸਥਾਨਕ ਲੋਕਾਂ ਦਾ ਠਾਠਾਂ ਮਾਰਦਾ ਇੱਕਠ ਵਰਕਰਾਂ ਵਿੱਚ ਨਵਾਂ ਜੋਸ਼ ਭਰ ਗਿਆ । ਭਾਰਤ ਭੂਸ਼ਣ ਆਸ਼ੂ ਨੇ ਲੁਧਿਆਣਾ ਪੱਛਮੀ ਹਲਕੇ ਵਿਧਾਨਸਭਾ ਦੇ ਲੋਕਾਂ ਦਾ ਲੰਬੇ ਚੋਣ ਪ੍ਰਚਾਰ ਦੌਰਾਨ ਮਿਲੇ ਪਿਆਰ ਅਤੇ ਸਤਿਕਾਰ ਲਈ ਧੰਨਵਾਦ ਕੀਤਾ। ਲੋਕਾਂ ਦੇ ਮਿਲੇ ਪਿਆਰ ਤੇ ਭਾਵੁਕ ਹੋਏ ਆਸ਼ੂ ਨੇ ਕਿਹਾ ਸੂਬਾ ਸਰਕਾਰ ਵਲੋਂ ਕਾਂਗਰਸੀ ਸਮਰਥਕਾਂ ’ਤੇ ਦਬਾਅ ਪਾਉਣ ਦੇ ਲੱਖ ਯਤਨਾਂ ਦੇ ਬਾਵਜੂਦ ਉਹ ਮੈਦਾਨ ਵਿੱਚ ਡਟੇ ਰਹੇ। 19 ਜੂਨ ਨੂੰ ਝੂਠ ਅਤੇ ਡਰ ਦੇ ਰਾਜ ਦਾ ਅੰਤ ਤੈਅ ਹੈ। ਕਾਂਗਰਸ ਦੇ ਰੋਡ ਸ਼ੋਅ ਵਿੱਚ ਠਾਠਾਂ ਮਾਰਦੇ ਇੱਕਠ ਵੱਲ ਇਸ਼ਾਰਾ ਕਰਦੇ ਹੋਏ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਲੋਕ ਵਿਰੋਧੀ ਸਰਕਾਰ ਵਿਰੁੱਧ ਆਮ ਲੋਕਾਂ ਵਿੱਚ ਗੁੱਸੇ ਦੀ ਜਵਾਲਾ ਭੜਕ ਰਹੀ ਹੈ। ਚਾਰੇ ਪਾਸੇ ਅਰਾਜਕਤਾ ਦਾ ਮਾਹੌਲ ਹੈ। ਸੂਬੇ ਵਿੱਚ ਅਮਨ ਕਾਨੂੰਨ ਠੱਪ ਹੋਇਆ ਪਿਆ ਹੈ ਅਤੇ ਆਮ ਨਾਗਰਿਕ ਸਹਿਮਿਆ ਪਿਆ ਹੈ । ਸੂਬਾ ਸਰਕਾਰ ਨੇ ਵਿਧਾਨ ਸਭਾ ਹਲਕਾ ਪੱਛਮੀ ਵਿੱਚ ਹਾਰ ਸਵੀਕਾਰ ਕਰ ਲਈ ਹੈ। ਚੋਣ ਪ੍ਰਚਾਰ ਦੌਰਾਨ, ਮੰਗਲਵਾਰ ਨੂੰ ਦਰਜਨਾਂ ਪੁਲਿਸ ਮੁਲਾਜ਼ਮਾਂ ਨੇ ਸਥਾਨਕ ਸਰਗੋਧਾ ਕਲੋਨੀ ਵਿੱਖੇ ਕਾਂਗਰਸ ਨਾਲ ਜੁੜੇ ਇੱਕ ਟਕਸਾਲੀ ਪਰਿਵਾਰ ਦੀ ਰਿਹਾਇਸ਼ ਸਮੇਤ ਕਈ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਅਤੇ ਕਾਂਗਰਸੀ ਵਰਕਰਾਂ ਨੂੰ ਡਰਾਇਆ-ਧਮਕਾਇਆ। ਇੰਨਾ ਹੀ ਨਹੀਂ, ਪੁਲਿਸ ਨੇ ਬਿਨ੍ਹਾਂ ਕਿਸੇ ਸਰਚ ਵਾਰੰਟ ਦੇ ਕਾਂਗਰਸੀਆਂ ਦੇ ਬੈੱਡ ਅਤੇ ਅਲਮਾਰੀਆਂ ਦੀ ਤਲਾਸ਼ੀ ਲੈ ਕੇ ਉਨ੍ਹਾਂ ਨੂੰ ਡਰਾਇਆ। ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਪੱਛਮੀ ਉਪ ਚੋਣ ਵਿੱਚ ਝਾੜੂ ਵਾਲਿਆਂ ਦੀ ਸੰਭਾਵਿਤ ਹਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਚੋਣ ਮੈਦਾਨ ਛੱਡ ਕੇ ਭੱਜ ਗਏ ਹਨ। ’ਆਪ’ ਉਮੀਦਵਾਰ ਸੰਜੀਵ ਅਰੋੜਾ ਇਕੱਲੇ ਰਹਿ ਗਏ। ਉਨ੍ਹਾਂ ਕਿਹਾ ਕਿ ਇਹ ਉਪ ਚੋਣ ਆਮ ਆਦਮੀ ਪਾਰਟੀ ਵੱਲੋਂ ਨਹੀਂ ਸਗੋਂ ਸਰਕਾਰੀ ਮਸ਼ੀਨਰੀ ਵੱਲੋਂ ਲੜੀ ਜਾ ਰਹੀ ਹੈ। ਵੋਟਾਂ ਤੋਂ ਪਹਿਲਾਂ ਹੀ ਝਾੜੂ ਵਾਲਿਆਂ ਦੇ ਦਫ਼ਤਰਾਂ ਵਿੱਚ ਸੰਨਾਟਾ ਪਸਰ ਗਿਆ ਹੈ । ਭਾਰਤ ਭੂਸ਼ਣ ਆਸ਼ੂ ਨੇ ਕਾਂਗਰਸ ਵਰਕਰਾਂ ਨੂੰ ਆਪਣੀ ਅਪੀਲ ਵਿੱਚ ਕਿਹਾ ਕਿ ਤੁਸੀਂ ਪਿਛਲੇ ਤਿੰਨ ਮਹੀਨੇ ਤੋਂ ਬਹੁਤ ਮਿਹਨਤ ਕੀਤੀ ਹੈ ਅਤੇ ਹੁਣ ਤੁਸੀਂ ਜਿੱਤ ਦੇ ਬਿਲਕੁੱਲ ਨਜ਼ਦੀਕ ਪਹੁੰਚ ਗਏ ਹੋ । ਤੁਸੀਂ ਪੂਰੇ ਜੋਸ਼ ਅਤੇ ਹੋਸ਼ ਵਿੱਚ ਤਕੜੇ ਰਹੋ ਤੇ ਜਿੱਤ ਵੱਲ ਵਧਦੇ ਰਹੋ ਪ੍ਰਮਾਤਮਾ ਤੁਹਾਡੇ ਸੱਭ ਦੇ ਨਾਲ ਹੈ ।