ਲੁਧਿਆਣਾ, 13 ਜੂਨ — ਵਿਧਾਨ ਸਭਾ ਹਲਕਾ ਪੱਛਮੀ ਦੀ ਉੱਪ ਚੋਣ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਦੀ ਚੋਣ ਮੁਹਿੰਮ ਨੇ ਨਵੀਂ ਰਫਤਾਰ ਫੜ ਲਈ ਹੈ। ਐਡਵੋਕੇਟ ਘੁੰਮਣ, ਉਨ੍ਹਾਂ ਦੀ ਬੇਟੀ ਇਸ਼ਵਿੰਨ ਕੌਰ ਅਤੇ ਪਤਨੀ ਅਰਵਿੰਦਰ ਕੌਰ ਘੁੰਮਣ ਵੱਲੋਂ ਨਿਤ ਨਵੇਂ ਇਲਾਕਿਆਂ ‘ਚ ਪਹੁੰਚ ਕੇ ਘਰ-ਘਰ ਜਾ ਰਹੇ ਹਨ

ਲੋਕਾਂ ਨਾਲ ਰੁਬਰੂ ਹੋ ਕੇ ਆਪਣਾ ਵਿਜਨ ਸਾਂਝਾ ਕਰ ਰਹੇ ਹਨ ਅਤੇ ਸਿੱਧੇ ਜਨ ਸੰਪਰਕ ਰਾਹੀਂ ਭਾਰੀ ਹੋਂਦ ਦਰਸਾ ਰਹੇ ਹਨ। ਡੇਅਰੀ ਕੰਪਲੈਕਸ, ਰਾਣੀ ਝਾਂਸੀ ਇੰਨਕਲੇਵ, ਵਾਰਡ ਨੰ 56, ਰਾਜਗੁਰੂ ਨਗਰ ‘ਚ ਪਾਰਟੀ ਵਰਕਰਾਂ ਦਾ ਗ਼ਜ਼ਬ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ਹਰ ਗਲੀ, ਨੁਕੜ ਤੇ ਮੋੜ ‘ਤੇ ਘੁੰਮਣ ਲਈ ਸਾਥ ਦਿੰਦੀਆਂ ਟੋਲੀਆਂ, ਨੌਜਵਾਨਾਂ ਦੀ ਭਾਰੀ ਭਾਗੀਦਾਰੀ ਅਤੇ ਵਰਕਰਾਂ ਦੀ ਲਗਾਤਾਰ ਤਦਬੀਰਾਂ ਇਸ ਗੱਲ ਦੀ ਨਿਸ਼ਾਨਦੇਹੀ ਕਰ ਰਹੀਆਂ ਹਨ ਕਿ ਪੱਛਮੀ ਹਲਕੇ ਵਿਚ ਇਸ ਵਾਰ ਹਵਾ ਸਿਰਫ਼ ਸ੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਵੱਗ ਰਹੀ ਹੈ। ਚੋਣ ਪ੍ਰਚਾਰ ਦੌਰਾਨ ਐਡਵੋਕੇਟ ਘੁੰਮਣ ਨੇ ਆਪਣੇ ਸੰਬੋਧਨਾਂ ਵਿਚ ਕਿਹਾ ਕਿ “ਇਲਾਕੇ ਦੇ ਲੋਕ ਝੂਠੇ ਵਾਅਦਿਆਂ ਤੋਂ ਤੰਗ ਆ ਚੁੱਕੇ ਹਨ। ਹੁਣ ਉਹ ਵਿਕਾਸ ਅਤੇ ਸੱਚਾਈ ਦੇ ਮਤਲਬ ਨੂੰ ਪਹਿਲ ਦੇ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਜਿੱਤ ਪਾਰਟੀ ਦੀਆਂ ਵਿਕਾਸ ਨੀਤੀਆਂ ਅਤੇ ਉਨ੍ਹਾਂ ਦੇ ਸਿੱਧੇ ਸੰਬੰਧ ਤੇ ਨਿਰਭਰ ਕਰਦੀ ਹੈ। ਚੋਣ ਹਲਕੇ ‘ਚ ਲੋਕਾਂ ਵਿਚ ਘੁੰਮਣ ਲਈ ਜੋ ਭਰੋਸਾ ਬਣਿਆ ਹੈ, ਉਹਨਾਂ ਦੀ ਮਿਹਨਤ ਅਤੇ ਲੋਕ ਸਨਮਾਨ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ। ਇਨ੍ਹਾਂ ਸੰਕੇਤਾਂ ਤੋਂ ਇਹ ਸਾਫ਼ ਹੋ ਰਿਹਾ ਹੈ ਕਿ ਜੇਤੂ ਲਖੀਰ ਹੁਣ ਦੂਰ ਨਹੀਂ, ਬਲਕਿ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਦੀ ਜਿੱਤ ਪੱਕੀ ਲੱਗ ਰਹੀ ਹੈ।

