ਲੋਕਾਂ ਨੂੰ ਮੱਛਰ ਤੋਂ ਬਚਣ ਅਤੇ ਡੇਂਗੂ ਬੁਖਾਰ ਦੀਆਂ ਸਾਵਧਾਨੀਆਂ ਬਾਰੇ ਦੱਸਿਆ ਗਿਆ

ਪਾਇਲ/ ਦੋਰਾਹਾ, 16 ਮਈ ( ਤਰੁਣ ਆਨੰਦ ) ਮਾਣਯੋਗ ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਪਾਇਲ ਡਾ. ਹਰਵਿੰਦਰ ਸਿੰਘ ਦੀ ਅਗਵਾਈ ਹੇਠ ਸਿਹਤ ਬਲਾਕ ਪਾਇਲ ਦੇ ਅਧੀਨ ਵੱਖ ਵੱਖ ਪਿੰਡਾਂ ਵਿੱਚ ਵਿਸ਼ਵ ਡੇਂਗੂ ਦਿਵਸ ਦੇ ਸਬੰਧ ਵਿਚ ਜਾਗਰੂਕਤਾ ਪ੍ਰੋਗਰਾਮ ਕੀਤੇ ਗਏ । ਇਸ ਦੌਰਾਨ ਲੋਕਾ ਨਾਲ ਬਿਮਾਰੀ ਬਾਰੇ ਗੱਲਬਾਤ ਕੀਤੀ ਗਈ ਅਤੇ ਉਹਨਾ ਨੂੰ ਵਿਭਾਗ ਵਲੋ ਦਿੱਤੀ ਜਾ ਰਹੀ ਸੁਵਿਧਾ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬੋਲਦਿਆਂ ਸੀਨੀਅਰ ਮੈਡੀਕਲ ਅਫਸਰ ਪਾਇਲ ਡਾ. ਹਰਵਿੰਦਰ ਸਿੰਘ ਨੇ ਕਿਹਾ ਕਿ ਡੇਂਗੂ ਤੋਂ ਬਚਣ ਲਈ ਸਭ ਤੋਂ ਕਾਰਗਰ ਹਥਿਆਰ ਇਸ ਸੰਬੰਧੀ ਜਾਗਰੂਕਤਾ ਹੈ। ਉਹਨਾ ਇਸ ਮੌਕੇ ਬੋਲਦਿਆਂ ਹੋਇਆਂ ਕਿਹਾ ਕਿ ਡੇਂਗੂ ਵਾਲਾ ਮੱਛਰ ਜ਼ਿਆਦਾਤਰ ਦਿਨ ਦੇ ਸਮੇਂ ਕੱਟਦਾ ਹੈ ਅਤੇ ਇਹ ਸਾਫ ਖੜ੍ਹੇ ਹੋਏ ਪਾਣੀ ਵਿਚ ਪੈਦਾ ਹੁੰਦਾ ਹੈ, ਇਸ ਦੀ ਪੈਦਾਇਸ਼ ਨੂੰ ਰੋਕਣ ਲਈ ਸਾਨੂੰ ਚਾਹੀਦਾ ਹੈ ਕਿ ਕਿਤੇ ਵੀ ਪਾਣੀ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਪਾਣੀ ਨੂੰ ਹਫਤੇ ਵਿਚ ਇਕ ਵਾਰ ਜਰੂਰ ਬਦਲ ਦਿੱਤਾ ਜਾਵੇ। ਓਹਨਾ ਨੇ ਇਹ ਵ ਦੱਸਿਆ ਕਿ ਡੇਂਗੂ ਵਿਚ ਤੇਜ ਬੁਖਾਰ ਹੋਣ ਦੇ ਨਾਲ ਸ਼ਰੀਰ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਨੱਕ ਅਤੇ ਮਸੂੜਿਆਂ ਵਿਚ ਖੂਨ ਆਉਣਾ, ਆਦਿ ਲੱਛਣ ਆਉਣ ਤੇ ਤੁਰਤ ਸਰਕਾਰੀ ਹਸਪਤਾਲ ਵਿਖੇ ਆਪਣਾ ਡੇਂਗੂ ਦਾ ਟੈਸਟ ਜਰੂਰ ਕਰਵਾਓ ਅਤੇ ਡਾਕਟਰੀ ਸਲਾਹ ਨਾਲ ਆਪਣਾ ਇਲਾਜ ਸ਼ੁਰੂ ਕਰੋ। ਡੇਂਗੂ ਦਿਵਸ ਮੌਕੇ ਜਸਬੀਰ ਸਿੰਘ, ਕਮਲਜੀਤ ਸਿੰਘ, ਜਗਮਿਦਰ ਸਿੰਘ, ਸੁਖਮਿੰਦਰ ਸਿੰਘ ਅਤੇ ਦਲਜਿੰਦਰ ਸਿੰਘ ਮ. ਪ. ਐਚ.ਐਸ ਵਲੋਂ ਆਪਣੇ ਏਰੀਆ ਅਧੀਨ ਪੈਂਦੇ ਪਿੰਡਾਂ ਵਿਚ ਜਾਗਰੂਕ ਗਤੀਵਿਧੀਆਂ ਕਰਵਾਈਆਂ ਗਈਆਂ ਅਤੇ ਲੋਕਾਂ ਨੂੰ ਇਹ ਸਾਲਾਹ ਦਿੱਤੀ ਗਈ ਕਿ ਹਫ਼ਤੇ ਦੇ ਹਰ ਸੁੱਕਰਵਾਰ ਪੰਜਾਬ ਸਰਕਾਰ ਵੱਲੋਂ ਡਰਾਈ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ ।ਉਹਨਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਹਰ ਹਫਤੇ ਘਰਾ ਦੇ ਅੰਦਰ ਪਏ ਖਾਲੀ ਗਮਲੇ, ਕੂਲਰ, ਪੰਛੀਆ ਲਈ ਪਾਣੀ ਦੇ ਬਣੇ ਬਰਤਨ ਅਤੇ ਫਰਿਜ ਦੀ ਟਰੇ ਜਰੂਰ ਸਾਫ ਕਰੋ ਨਹੀਂ ਤਾਂ ਡੇਂਗੂ ਦਾ ਮਛਰ ਹਫਤੇ ਵਿੱਚ ਹੀ ਅੰਡੇ ਤੋਂ ਪੂਰਾ ਮਛਰ ਬਣ ਜਾਂਦਾ ਹੈ ਜਿਸ ਨੂੰ ਪਹਿਲਾ ਹੀ ਨਸ਼ਟ ਕਰਨਾ ਜਰੂਰੀ ਹੈ|