ਕਈ ਵਾਰ ਤੁਸੀਂ ਆਪਣੇ ਵੱਡੇ-ਬੁਜ਼ੁਰਗਾਂ ਨੂੰ ਤਾਂਬੇ ਦੇ ਭਾਂਡੇ ‘ਚ ਪਾਣੀ ਪੀਂਦੇ ਦੇਖਦੇ ਹੋ, ਪਰ ਕੀ ਤੁਸੀਂ ਕਦੇ ਇਹ ਸਵਾਲ ਕੀਤਾ ਕਿ ਇਸ ਦੇ ਪਿਛੇ ਕਿਹੜੀ ਸਾਇੰਟੀਫਿਕ ਵਜ੍ਹਾ ਹੈ? ਆਯੂਰਵੈਦ ਮੁਤਾਬਕ ਤਾਂਬੇ ਦੇ ਭਾਂਡੇ ‘ਚ ਪਾਣੀ ਪੀਣਾ ਸਿਹਤ ਲਈ ਬੇਹੱਦ ਲਾਭਕਾਰੀ ਹੈ। ਇਸ ਪਾਣੀ ਦੇ ਬਹੁਤ ਸਾਰੇ ਫਾਇਦੇ ਹਨ। ਆਓ ਜਾਣਦੇ ਹਾਂ ਤਾਂਬੇ ਦੇ ਭਾਂਡੇ ‘ਚ ਪਾਣੀ ਦੇ ਫ਼ਾਇਦੇ ਅਤੇ ਕਿਹੜੇ ਲੋਕਾਂ ਨੂੰ ਇਸ ਤੋਂ ਬਚਣਾ ਚਾਹੀਦਾ। 

ਪਾਚਨ ਸੰਬੰਧੀ ਸਮੱਸਿਆਵਾਂ

ਤਾਂਬੇ ਦੇ ਭਾਂਡੇ ‘ਚ ਪਾਣੀ ਪੀਣ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਗੈਸ, ਐਸੀਡਿਟੀ ਅਤੇ ਕਬਜ਼ ਤੋਂ  ਰਾਹਤ ਮਿਲਦੀ ਹੈ। ਆਯੂਰਵੈਦ ‘ਚ ਇਸ ਨੂੰ ਪਾਚਨ ਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਜਿਵੇਂ ਅਮ੍ਰਿਤ ਮੰਨਿਆ ਗਿਆ ਹੈ।

ਬੈਕਟੀਰੀਅਲ ਇਨਫੈਕਸ਼ਨ ਤੋਂ ਬਚਾਅ

ਤਾਂਬਾ ਇਕ ਕੁਦਰਤੀ ਐਂਟੀ-ਬੈਕਟੀਰੀਆਲ ਧਾਤੂ ਹੈ ਜੋ ਪਾਣੀ ‘ਚ ਮੌਜੂਦ ਹਾਨੀਕਾਰਕ ਬੈਕਟੀਰੀਆ ਨੂੰ ਨਸ਼ਟ ਕਰ ਦਿੰਦਾ ਹੈ। ਇਸ ਨਾਲ ਬੈਕਟੀਰੀਅਲ ਇਨਫੈਕਸ਼ਨ ਤੋਂ ਬਚਾਅ ਹੁੰਦਾ ਹੈ, ਖਾਸ ਕਰਕੇ ਮਾਨਸੂਨ ਦੇ ਮੌਸਮ ‘ਚ।

ਮੁਹਾਸਿਆਂ ਤੋਂ ਰਾਹਤ

ਤਾਂਬੇ ਦੇ ਪਾਣੀ ‘ਚ ਮੌਜੂਦ ਐਂਟੀ ਆਕਸੀਡੈਂਟ ਅਤੇ ਐਂਟੀ ਇੰਫਲਾਮੇਟਰੀ ਗੁਣ ਸਕਿਨ ਨੂੰ ਹੈਲਥੀ ਬਣਾਉਂਦੇ ਹਨ ਅਤੇ ਮੁਹਾਸਿਆਂ, ਦਾਗ-ਧਬੇ ਅਤੇ ਜ਼ਖ਼ਮਾਂ ਤੋਂ ਬਚਾਉਂਦੇ ਹਨ।

ਆਥਰਾਈਟਿਸ ਅਤੇ ਜੋੜਾਂ ਦਾ ਦਰਦ

ਤਾਂਬਾ ਐਂਟੀ–ਇੰਫਲਾਮੇਟਰੀ ਹੈ, ਜੋ ਆਥਰਾਈਟਿਸ (ਗਠੀਆ) ਅਤੇ ਜੋੜਾਂ ਦੇ ਦਰਦ ਨੂੰ ਘਟਾਉਂਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦਾ ਹੈ।

ਕਿਸੇ ਨੂੰ ਨਹੀਂ ਪੀਣਾ ਚਾਹੀਦਾ ਤਾਂਬੇ ਦੇ ਭਾਂਡੇ ‘ਚ ਪਾਣੀ?

ਜੇਕਰ ਕਿਸੇ ਨੂੰ ਵਿਲਸਨ ਡਿਜੀਜ਼ ਹੋਵੇ ਜਾਂ ਲਿਵਰ ਜਾਂ ਕਿਡਨੀ ਦੀਆਂ ਗੰਭੀਰ ਸਮੱਸਿਆਵਾਂ ਹੋਣ, ਤਾਂ ਉਨ੍ਹਾਂ ਨੂੰ ਤਾਂਬੇ ਦੇ ਭਾਂਡੇ ‘ਚ ਪਾਣੀ ਨਹੀਂ ਪੀਣਾ ਚਾਹੀਦਾ। ਇਹ ਪਾਣੀ ਕਾਪਰ ਦੇ ਜਮਾਵ ਦਾ ਕਾਰਣ ਬਣ ਸਕਦਾ ਹੈ। ਨਾਲ ਹੀ ਜ਼ਿਆਦਾ ਪੀਣ ਨਾਲ ਉਲਟੀ, ਦਸਤ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਧਿਆਨ ਰੱਖਣ ਯੋਗ ਗੱਲਾਂ

  • ਪਾਣੀ ਨੂੰ ਘੱਟ ਤੋਂ ਘੱਟ 6-8 ਘੰਟਿਆਂ ਤੱਕ ਰੱਖੋ ਤਾਂ ਕਿ ਸਹੀ ਪੋਸ਼ਣ ਮਿਲ ਸਕੇ।
  • ਤਾਂਬੇ ਦੇ ਭਾਂਡੇ ਨੂੰ ਰੋਜ਼ ਸਾਫ ਕਰੋ, ਤਾਂ ਕਿ ਉਸ ‘ਚ ਹਰੀ ਲਗਣ ਵਾਲੀ ਪਰਤ ਨਾ ਬਣੇ।
  • ਪੀਣ ਵਾਲੇ ਪਾਣੀ ਦੀ ਮਾਤਰਾ ਨੂੰ ਸੀਮਿਤ ਰੱਖੋ, ਜ਼ਿਆਦਾ ਪੀਣ ਨਾਲ ਨੁਕਸਾਨ ਹੋ ਸਕਦਾ ਹੈ, ਇਕ ਤੋਂ ਦੋ ਗਿਲਾਸ ਰੋਜ਼ਾਨਾ ਪੀਣਾ ਕਾਫੀ ਹੁੰਦਾ ਹੈ।

ਬੱਚੇ ਅਤੇ ਗਰਭਵਤੀ ਔਰਤਾਂ ਲਈ ਸਾਵਧਾਨੀ

ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਡਾਕਟਰੀ ਸਲਾਹ ਤੋਂ ਬਿਨਾਂ ਤਾਂਬੇ ਦੇ ਪਾਣੀ ਦਾ ਸੇਵਨ ਨਹੀਂ ਕਰਨਾ ਚਾਹੀਦਾ।