ਲੁਧਿਆਣਾ 23 ਜੂਨ :- ਪ੍ਰਦੇਸ ਕਾਂਗਰਸ ਪਾਰਟੀ ਦੇ ਐਸੀ ਡਿਪਾਰਟਮੈਂਟ ਦੀ ਇੱਕ ਹੁੰਗਮੀ ਮੀਟਿਗ ਨਿੱਜੀ ਪੈਲੇਸ ਲੁਧਿਆਣਾ ਵਿਖੇ ਵੈਦ ਕੁਲਦੀਪ ਸਿੰਘ ਪੰਜਾਬ ਚੇਅਰਮੈਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਾਬਕਾ ਮੈਬਰ ਪਾਰਲੀਮੈਂਟ ਮੁਹੰਮਦ ਸਦੀਕ ਨੇ ਵਿਸੇਸ ਤੌਰ ਤੇ ਸ਼ਮੂਲੀਅਤ ਕੀਤੀ ਕੁਲਦੀਪ ਸਿੰਘ ਵੈਦ ਚੇਅਰਮੈਨ ਪੰਜਾਬ ਨੇ ਪ੍ਰਭਾਵਸਾਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ
ਕਾਗਂਰਸ ਪਾਰਟੀ ਦੇ ਦਿਸਾ ਨਿਰਦੇਸਾ ਨਾਲ ਪੰਜਾਬ ਦੇ ਵੱਖ ਵੱਖ ਜਿਲਿਆ੍ਹ ਵਿਚੋ ਸਰਗਰਮ ਐਸੀ 46 ਆਗੂਆਂ ਨੂੰ LDM ਪੰਜਾਬ ਕੌਆਰਡੀਨੇਟਰ ਅਤੇ ਜਿਲ੍ਹਾ ਚੇਅਰਮੈਨ ਨੂੰ ਨਿਯੁਕਤ ਪੱਤਰ ਸੌਪੇ ਗਏ।

ਉਨ੍ਹਾਂ ਨਵ ਨਿਯੁਕਤ ਆਹੁਦੇਦਾਰਾ  ਨੂੰ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੌਣਾ ਵਿੱਚ ਕਾਗਂਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਗਰਾਉਡ ਪੱਧਰ ਤੇ ਕੰਮ ਕਰਕੇ ਅਹਿਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਗਿਆ। ਅੱਜ ਨਿਯੁਕਤ ਹੋਏ  ਆਗੁ ਇਹ ਅਧਾਰਟੀ ਪਾਵਰ ਪੱਤਰ  ਨੂੰ ਲੈਕੇ ਆਪਣੇ ਹਲਕਿਆ ਵਿੱਚ ਜਾਕੇ ਨੁਕਰ ਲੋਕਾਂ ਨਾਲ ਮੀਟਿੰਗ ਕਰਕੇ  ਵੀਡੀਓਗਰਾਫੀ  ਦੀ ਰਿਪੋਰਟ ਡਿਪਾਰਟਮੈਂਟ ਨੂੰ ਭੇਜਣਾ ਯਕੀਨੀ ਬਣਾਉਣ। ਜਿਹੜੇ ਆਹੁਦੇਦਾਰ ਪਾਰਟੀ ਲਈ ਕੰਮ ਦੀ ਸਰਗਮੀ

ਨਹੀਂ ਦਿਖਾਉਣਗੇ ਉਨ੍ਹਾਂ ਨੂੰ ਬਦਲਿਆ ਜਾ ਸਕਦਾ ਹੈ।.ਵੈਦ ਕੁਲਦੀਪ ਸਿੰਘ ਚੇਅਰਮੈਨ ਪੰਜਾਬ ਨੇ ਵਿਮੁਕਤ ਜਾਤੀਆ ਦੇ ਲੀਡਰ ਆਸਾ ਸਿੰਘ ਆਜਾਦ ਨੂੰ ਵਿਸਵਾਸ਼ ਦਵਾਇਆ ਪੰਜਾਬ ਵਿੱਚ 2027 ਦੀ ਕਾਂਗਰਸ ਸਰਕਾਰ ਬਨਣੇ ਤੇ ਵਿਮੁਕਤ ਜਾਤੀਆ ਦੇ ਮਾਮਲਿਆ ਨੂੰ ਹੱਲ ਕੀਤਾ ਜਾਵੇਗਾ। ਸਵ ਬੂਟਾ ਸਿੰਘ ਕੇਦਰੀ ਮੰਤਰੀ ਦੇ ਗਰੀਬ ਵਰਗ ਲਈ ਕੀਤੇ ਕੰਮਾ ਦੀ ਸਲਾਘਾ ਕੀਤੀ।

 ਮੁਹੰਮਦ ਸਦੀਕ ਸਾਬਕਾ ਐਮ ਪੀ ਨੇ ਰਾਹੁਲ ਗਾਧੀ ਦੀ ਸੋਚ ਨੂੰ ਸਲਾਮ ਕਰਦਿਆਂ ਕਿਹਾ ਕਿ ਐਸੀ ਡਿਪਾਰਟਮੈਂਟ ਨੂੰ ਗਰੀਬ ਵਰਗਾ ਵਿਚੋ ਸਰਗਰਮ ਆਗੂਆਂ ਨੂੰ ਜੁਮੇਵਾਰੀ ਦੇ ਲੀਡਰ ਬਣਾਉਣ ਦੇ ਫੈਸਲਾ ਭੀਮ ਰਾਉ ਅੰਬੇਡਕਰ ਅਤੇ ਕਾਂਸੀ ਰਾਮ ਦੀ ਸੋਚ ਤੇ ਪਹਿਰਾ ਦੇਣ ਬਰਾਬਰ ਹੈ।ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੂੰ ਸੰਵਿਧਾਨ ਕਮੇਟੀ ਦਾ ਚੇਅਰਮੈਨ ਕਾਗਂਰਸ ਪਾਰਟੀ ਦੀ ਸਰਕਾਰ ਨੇ ਬਣਾਇਆ ਸੀ। ਜਿਸ ਗਰੀਬ ਵਰਗਾ ਨੂੰ ਦੂਜੇ ਵਰਗਾ ਦੇ ਬਰਾਬਰ ਖੜਾ ਕਰਨ ਲਈ ਰਿਜਰਵੇਸਨ ਲਾਗੂ ਕਰਕੇ 10-10ਸਾਲਾ ਲਈ ਵਾਧਾ ਕੀਤਾ ਗਿਆ। ਅੱਜ ਭਾਜਪਾ ਦੀ ਮੋਤੀ ਸਰਕਾਰ ਸੰਵਿਧਾਨ ਵਿੱਚ ਵੱਡੀਆਂ ਤਬਦੀਲੀਆ ਕਰਕੇ ਖਤਮ ਕਰਨ ਵਿੱਚ ਲੱਗੀ ਹੋਈ ਹੈ।ਸੰਵਿਧਾਨ ਨੂੰ ਬਚਾਉਣ ਲਈ ਕਾਗਂਰਸ ਸਰਕਾਰਾ ਬਨਾਉਣ ਲਈ ਐਸੀ ਵਰਗਾ ਨੂੰ ਅੱਗੇ ਆਉਣ ਦੀ ਅਪੀਲ ਕੀਤੀ।



  ਇਸ ਮੀਟਿੰਗ ਨੂੰ ਸ੍ਰੀ ਦਰਸਨ ਸਿੰਘ ਸਿੱਧੂ, ਰੁਪਿੰਦਰ ਕੌਰ ਰੂਬੀ ਸਾਬਕਾ ਵਿਧਾਇਕਾ, ਮੈਡਮ ਟੀਨਾ ਚੌਧਰੀ ਸਪੋਕਸਮੈਨ ਪੰਜਾਬ ਪਠਾਨਕੋਟ, ਮੋਹਣ ਸਿੰਘ ਭਸੀਨ, ਅਜੇਪਾਲ  ਸਿੰਘ ਰੰਧਾਵਾ,ਡਾ ਲੱਖਵੀਰ ਸਿੰਘ, ਆਲ ਇੰਡੀਆ ਹਿਊਮਨ ਰਾਈਟਸ ਕੌਂਸਲ ਦੇ ਕੌਮੀ ਚੇਅਰਮੈਨ  ਚੇਤ ਰਾਮ ਰਤਨ ਨੇ ਵਿਚਾਰ ਪੇਸ ਕੀਤੇ।

ਕੇ ਐਸ ਸੰਧੂ ਜਨਰਲ ਸਕੱਤਰ ਐਸੀ ਵਿਭਾਗ ਪੰਜਾਬ
ਨੇ ਸਾਰਿਆਂ ਦਾ ਧੰਨਵਾਦ ਕੀਤਾ