ਇੰਡਸਟਰੀ ਨੂੰ ਆ ਰਹੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਸੂਬਾ ਸਰਕਾਰ ਵਚਨਬੱਧ- ਵਿਧਾਇਕ ਸਿੱਧੂ, ਵਿਸ਼ਵਕਰਮਾ

ਲੁਧਿਆਣਾ, 16 ਮਈ ()- ਸਮਾਲ ਸਕੇਲ ਇੰਡਸਟਰੀਜ਼ ਐਂਡ ਟਰੇਡਰਜ਼ ਐਸੋਸੀਏਸਨ ਦੀ ਜਰਨਲ ਮੀਟਿੰਗ ਹਲਕਾ ਆਤਮ ਨਗਰ ਵਿਚ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ, ਉਘੇ ਉਦਯੋਗਪਤੀ ਸ. ਚਰਨਜੀਤ ਸਿੰਘ ਵਿਸ਼ਵਕਰਮਾ, ਸ. ਅਵਤਾਰ ਸਿੰਘ ਭੋਗਲ, ਸ. ਅਮਰੀਕ ਸਿੰਘ ਜੈਮਲ, ਸ. ਗੁਰਚਰਨ ਸਿੰਘ ਜੈਮਕੋ, ਸ. ਉਦਮਜੀਤ ਸਿੰਘ ਚਾਨੇ ਅਤੇ ਇੰਦਰਜੀਤ ਸਿੰਘ ਨਵਯੁੱਗ ਜੀ ਦੀ ਸਰਪ੍ਰਸਤੀ ਹੇਠ ਵਿਸ਼ਵਕਰਮਾ ਪਾਰਕ ਵਿਖੇ ਹੋਈ ਜਿਸ ਵਿਚ ਸਾਰੇ ਆਗੂਆਂ ਨੇ ਸ. ਰਜਿੰਦਰ ਸਿੰਘ ਸਰਹਾਲੀ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਐਲਾਨਿਆ। ਇਸ ਸਮੇਂ ਵਿਧਾਇਕ ਸਿੱਧੂ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੁਧਿਆਣਾ ਦੁਨੀਆ ਦਾ ਬਹੁਤ ਵੱਡਾ ਵਪਾਰਿਕ ਖੇਤਰ ਹੈ ਜਿੱਥੇ ਇੰਡਸਟਰੀ ਦੀ ਭਰਮਾਰ ਹੈ। ਸਾਡਾ ਵਪਾਰ ਹੀ ਸਾਡੀ ਆਰਥਿਕਤਾ ਦੀ ਮਜਬੂਤੀ ਦਾ ਧੁਰਾ ਹੈ ਅਤੇ ਸਾਡੀ ਆਰਥਿਕਤਾ ਤਦ ਹੀ ਬੁਲੰਦੀਆਂ ‘ਤੇ ਪਹੁੰਚ ਸਕਦੀ ਹੈ ਜਦੋਂ ਛੋਟੇ ਅਤੇ ਵੱਡੇ ਕਾਰੋਬਾਰੀ ਖੁਸ਼ਹਾਲ ਹੁੰਦੇ ਹਨ। ਸੂਬਾ ਸਰਕਾਰ ਇੰਡਸਟਰੀ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰਵਾਉਣ ਲਈ ਵਚਨਬੱਧ ਹੈ ਤਾਂ ਜੋ ਉਦਯੋਗ ਪ੍ਰਫੁਲਿਤ ਹੋ ਸਕੇ।


ਇਸ ਸਮੇਂ ਸਭ ਹਾਜ਼ਰੀਨ ਨੇ ਇੱਕਮੁਠਤਾ ਦਾ ਸਬੂਤ ਦਿੰਦਿਆਂ ਇਕੱਠਿਆਂ ਹੋ ਕੇ ਕੰਮ ਕਰਨ ਨੂੰ ਤਰਜੀਹ ਦਿੱਤੀ ਤਾਂ ਜੋ ਕਾਰੋਬਾਰ ਦੀਆਂ ਸਮੱਸਿਆਂਵਾਂ ਦਾ ਹੱਲ ਕਰਕੇ ਉਦਯੋਗ ਨੂੰ ਨਵੀਆਂ ਲੀਹਾਂ ‘ਤੇ ਲਿਆਦਾ ਜਾ ਸਕੇ। ਇਸ ਸਮੇਂ ਸਕੱਤਰ ਸ. ਰੇਸ਼ਮ ਸਿੰਘ ਸੱਗੂ ਨੇ ਹਰ ਇਲਾਕੇ ਵਿੱਚੋਂ ਸਮਾਲ ਇੰਡਸਟਰੀ ਦੇ ਮੈਂਬਰ ਬਣਾਉਣ ਲਈ ਮੈਂਬਰਸ਼ਿਪ ਫਾਰਮ ਭਰਨ ਦੀ ਅਪੀਲ ਕੀਤੀ ਤਾਂ ਜੋ ਛੋਟੇ ਅਤੇ ਵੱਡੇ ਕਾਰੋਬਾਰੀਆਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਉਦਯੋਗ ਸਬੰਧੀ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾ ਸਕੇ ਅਤੇ ਨੌਜਵਾਨਾਂ ਨੂੰ ਸਰਕਾਰ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਉਂਦਆਂ ਨਵੇਂ ਉਦਯੋਗ ਸਥਾਪਿਤ ਕੀਤੇ ਜਾ ਸਕਣ।
ਇਸ ਮੌਕੇ ਸਤਿੰਦਰਜੀਤ ਸਿੰਘ ਅੋਟਮ ,ਹਰਦੀਪ ਸਿੰਘ ਸੋਹਲ, ਸੁਖਵਿੰਦਰ ਸਿੰਘ ਜਗਦੇਵ,ਰਾਜ ਕੁਮਾਰ ਸ਼ਰਮਾ, ਬਲਜਿੰਦਰ ਸਿੰਘ ਹੁੰਝਣ, ਅਮਰੀਕ ਸਿੰਘ ਘੜਿਆਲ, ਪਰਧਾਨ ਜਗਦੇਵ ਸਿੰਘ,ਅਮਰਪਾਲ ਸਿੰਘ, ਗੁਰਮਤਿ ਸਿੰਘ ਸੁੱਖਾ, ਸੁਮੇਸ਼ ਕੋਸ਼ਰ, ਅਵਤਾਰ ਸਿੰਘ ਚਾਨੇ,ਇਕੳਕਾਰ ਸਿੰਘ ਪਰਮਜੀਤ ਸਿੰਘ,ਬਿਰਦੀ, ਸੁਰਿੰਦਰਪਾਲ ਸਿੰਘ ਮੱਕੜ, ਮਨਪ੍ਰੀਤ ਸਿੰਘ ਬਾਦਲ,ਮਨੋਜ ਦੁਆ, ਨਿਰਦੋਸ਼ ਘਈ ,ਦਿਨੈਸ਼ ਗੋਗੀਆ,ਗੂਰਮੀਤ ਸਿੰਘ,ਜਸਵਿੰਦਰ ਸਿੰਘ ਕੰਡਾ,ਜੀ ਐਮ ਇੰਡਸਟਰੀ, ਆਦਿ ਹਾਜ਼ਰ ਹੋਏ ਮੈਂਬਰਾਂ ਦਾ ਰੇਸ਼ਮ ਸੱਗੂ ਨੇ ਧੰਨਵਾਦ ਕੀਤਾ ਤੇ ਪ੍ਰਧਾਨ ਰਜਿੰਦਰ ਸਿੰਘ ਸਰਹਾਲੀ ਨੂੰ ਵਧਾਈ ਦਿੱਤੀ।