ਲੁਧਿਆਣਾ :- ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੇ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਉਹਨਾਂ ਦੀ ਜਿੱਤ ਨਾਲ ਆਪ ਆਗੂਆਂ ਵਰਕਰਾਂ ਅਤੇ ਉਹਨਾਂ ਦੇ ਹਮਾਇਤੀਆਂ ਵਿੱਚ ਭਾਰੀ ਖੁਸ਼ੀ ਪਾਈ ਜਾ ਰਹੀ ਹੈ। ਵਾਰਡ ਨੰ: 50 ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇਜਿੰਦਰ ਸਿੰਘ ਰਿੰਕੂ ਜੋ ਕਿ ਸੰਜੀਵ ਅਰੋੜਾ ਦੇ ਦਫ਼ਤਰ ਵਿਖੇ ਮੌਜੂਦ ਸਨ, ਉਹਨਾਂ ਨੇ ਇਸ ਜਿੱਤ ਦੇ ਸੰਜੀਵ ਅਰੋੜਾ ਨੂੰ ਵਧਾਈ ਦਿੱਤੀ। ਗਲੱਬਾਤ ਦੌਰਾਨ ਰਿੰਕੂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਪੱਛਮੀ ਦੀਆਂ ਵੋਟਾਂ ਨੇ ਸੰਜੀਵ ਅਰੋੜਾ ਦੇ ਹੱਕ ਵਿੱਚ ਫਤਵਾ ਦਿਤਾ ਹੈ ਅਤੇ ਇਹ ਜਿੱਤ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਦੀ ਜਿੱਤ ਹੈ, ਜਿਸ ਉਪਰ ਲੋਕਾਂ ਨੇ ਮੋਹਰ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕਾਂ ਦੇ ਹਿਤ ਵਿੱਚ ਅਨੇਕਾਂ ਹੀ ਨੀਤੀਆਂ ਬਣਾਈਆਂ ਗਈਆਂ, ਜਿਹਨਾਂ ਦਾ ਲੋਕਾਂ ਨੂੰ ਭਾਰੀ ਲਾਭ ਹੋ ਰਿਹਾ ਹੈ। ਜਿਸ ਤੋਂ ਲੋਕ ਖੁਸ਼ ਅਤੇ ਸੰਤੁਸ਼ਟ ਹਨ ਅਤੇ ਅੱਜ ਸੰਜੀਵ ਅਰੋੜਾ ਦੀ ਹੋਈ ਜਿਤ ਨੇ ਲੋਕ ਪੱਖੀ ਨੀਤੀਆਂ ਤੇ ਮੋਹਰ ਲਗਾ ਦਿੱਤੀ ਹੈ।

