ਅੱਜ ਦੇ ਰੋਡ ਸੋਅ ਨੇ ਵੋਟਰਾਂ ਵਿੱਚ ਭਰਿਆ ਨਵਾਂ ਜੋਸ਼

ਲੁਧਿਆਣਾ 16 ਜੂਨ : ਵਿਧਾਨ ਸਭਾ ਹਲਕਾ ਪੱਛਮੀ ਤੋਂ ਸ੍ਰੋਅਦ ਦੇ ਉਮੀਦਵਾਰ ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਦੀ ਜਿੱਤ ਨੂੰ ਲੈ ਕੇ ਹਲਕਾ ਪੱਛਮੀ ਦੇ ਵੋਟਰਾਂ ਵਿਚ ਇੱਕ ਨਵਾਂ ਜੋਸ਼ ਅਤੇ ਉਮੀਦ ਦਾ ਮਾਹੌਲ ਬਣਿਆ ਹੋਇਆ ਹੈ। ਚੋਣ ਪ੍ਰਚਾਰ ਦੌਰਾਨ ਘੁੰਮਣ ਨੂੰ ਮਿਲ ਰਹੀ ਭਰਵਾਂ ਹੁੰਗਾਰਾ ਅਤੇ ਲੋਕਾਂ ਵਿੱਚ ਉਨ੍ਹਾਂ ਦੇ ਪ੍ਰਤੀ ਵਧ ਰਹੀ ਸਮਰਥਨ ਇਹ ਸਾਬਤ ਕਰਦਾ ਹੈ ਕਿ ਇਸ ਵਾਰ ਦੀ ਜਿੱਤ ਉਨ੍ਹਾਂ ਦੀ ਝੋਲੀ ਪੈ ਸਕਦੀ ਹੈ। ਜਿੱਥੇ ਹਲਕਾ ਪੱਛਮੀ ਦੇ ਉਮੀਦਵਾਰਾਂ ਵਿਚਕਾਰ ਮੁਕਾਬਲਾ ਤੇਜ਼ ਹੋ ਰਿਹਾ ਹੈ, ਪਰ ਪ੍ਰਉਪਕਾਰ ਸਿੰਘ ਘੁੰਮਣ ਦੀ ਜਿੱਤ ਦੀ ਸੰਭਾਵਨਾ ਜਿਆਦਾ ਮਜ਼ਬੂਤ ਹੁੰਦੀ ਜਾ ਰਹੀ ਹੈ, ਜਿਸ ਨਾਲ ਲੋਕਾਂ ਵਿੱਚ ਵੱਡੀ ਆਸ਼ ਪੈਦਾ ਹੋ ਗਈ ਹੈ।

ਇਹ ਬਦਲਾਅ ਰਾਜਨੀਤੀ ਵਿੱਚ ਇੱਕ ਨਵਾਂ ਰੁਝਾਨ ਦਰਸਾਉਂਦਾ ਹੈ ਜਿਸ ਵਿਚ ਲੋਕ ਆਪਣੇ ਲਈ ਬਿਹਤਰ ਅਤੇ ਸਚੇ ਨਤੀਜੇ ਦੀ ਉਮੀਦ ਕਰ ਰਹੇ ਹਨ। ਐਡਵੋਕੇਟ ਪ੍ਰਉਪਕਾਰ ਸਿੰਘ ਘੁੰਮਣ ਨੇ ਹਲਕੇ ਦੇ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ 19 ਜੂਨ ਦਾ ਦਿਨ ਤੁਹਾਡੀ ਇੱਕ ਇੱਕ ਵੋਟ ਨਾਲ ਪੰਜਾਬ ਦੀ ਖੇਤਰੀ ਪਾਰਟੀ ਸ੍ਰੋਮਣੀ ਅਕਾਲੀ ਦਲ ਦੀ ਨੀਂਹ ਮਜਬੂਤ ਕਰਕੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਰਾਹ ਪੱਧਰਾ ਕਰੇਗੀ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਕੱਢਿਆ ਗਿਆ ਰੋਡ ਸੋਅ ਹਲਕੇ ਦੇ ਵੋਟਰਾਂ ਵਿੱਚ ਨਵਾਂ ਜੋਸ਼ ਭਰ ਗਿਆ।